ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਲਈ 1 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਉਤੇ ਮੋਰਚੇ ਲਾਈ ਬੈਠੇ ਹਨ। ਇਸੇ ਦੌਰਾਨ ਸ਼ਨੀਵਾਰ ਸਵੇਰੇ ਇੱਕ ਦੁਖਦਾਈ ਖ਼ਬਰ ਆਈ ਹੈ। ਦਿੱਲੀ-ਗਾਜੀਪੁਰ ਸਰਹੱਦ ਉਤੇ ਅੰਦੋਲਨ ਕਰ ਰਹੇ ਇਕ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈ।
ਇਥੇ ਅੰਦੋਲਨ ਦੇ ਵਿਚਕਾਰ ਇੱਕ ਅੱਧਖੜ ਉਮਰ ਦੇ ਕਿਸਾਨ ਨੇ ਵਿਰੋਧ ਸਥਾਨ ਦੇ ਨੇੜੇ ਟਾਇਲਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਕਸ਼ਮੀਰ ਸਿੰਘ ਲਾਡੀ ਬਿਲਾਸਪੁਰ ਰਾਮਪੁਰ ਨੇ ਟਾਇਲਟ’ ਚ ਖੁਦਕੁਸ਼ੀ ਕਰ ਲਈ।
ਉਸ ਨੇ ਆਪਣੀ ਖੁਦਕੁਸ਼ੀ ਲਈ ਇਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ। ਰਾਕੇਸ਼ ਟਿਕਟ ਦਾ ਕਹਿਣਾ ਹੈ ਕਿ ਕਿਸਾਨ ਇਸ ਅੰਦੋਲਨ ਨਾਲ ਭਾਵਨਾਤਮਿਕ ਰੂਪ ਨਾਲ ਜੁੜ ਚੁੱਕਾ ਹੈ। ਸਰਕਾਰ ਸੁਣ ਨਹੀਂ ਰਹੀ। ਇਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
