ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ ਮਾਤਾ ਮਹਿੰਦਰ ਕੌਰ ਨੂੰ ਮਦਰ ਇੰਡੀਆ ਐਵਾਰਡ ਨਾਲ ਨਿਵਾਜਿਆ ਗਿਆ। ਕੰਗਨਾ ਰਨੌਤ ਨੇ ਮਾਤਾ ਮਹਿੰਦਰ ਕੌਰ ਦੀ ਫ਼ੋਟੋ ਟਵਿੱਟਰ ਤੇ ਪਾ ਕੇ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਇਹ ਮਹਿੰਦਰ ਕੌਰ ਚਰਚਾ ਵਿਚ ਆਈ ਸੀ । ਹੁਣ ਇਸ ਬਜ਼ੁਰਗ ਮਾਤਾ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਆਕਲੈਂਡ ਅਤੇ ਕਬੱਡੀ ਫ਼ੈਡਰੇਸ਼ਨ ਆਫ ਨਿਊਜ਼ੀਲੈਂਡ ਦੁਆਰਾ ਸ਼ੁੱਧ ਸੋਨੇ ਦਾ ਮੈਡਲ ਗਲ ਵਿੱਚ ਪਾ ਕੇ ਮਦਰ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਹੈ।
ਦੱਸਣਯੋਗ ਹੈ ਕਿ ਕੰਗਨਾ ਦੀ ਟਵਿੱਟਰ ਤੇ ਟਵੀਟ ਕਰਨ ਤੋਂ ਬਾਅਦ ਇਸ ਮਾਤਾ ਨੇ ਉਸ ਟਵੀਟ ਦਾ ਬਹਾਦਰੀ ਦੇ ਨਾਲ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਮੈਂ ਸੌ ਰੁਪਏ ਤੇ ਧਰਨੇ ਤੇ ਆਉਣ ਵਾਲੀ ਔਰਤ ਨਹੀਂ ਹਾਂ ਮੇਰੇ ਘਰ ਸਭ ਕੁਝ ਹੈ ਜ਼ਮੀਨ ਹੈ ਜਾਇਦਾਦ ਹੈ । ਮੈਂ ਕਿਸੇ ਦੇ ਸੌ ਰੁਪਏ ਦੀ ਭੁੱਖੀ ਨਹੀਂ ਆਂ । ਅੱਜ ਦੇ ਇਸ ਐਵਾਰਡ ਤੋਂ ਬਾਅਦ ਇਸ ਮਾਤਾ ਦਾ ਨਾਂ ਪੂਰੇ ਭਾਰਤ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਜਾਣਨ ਲੱਗ ਪਏ ਹਨ।
ਅੱਜ ਜਦੋਂ ਮਾਤਾ ਨੂੰ ਕੰਗਨਾ ਰਨੌਤ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਪਤਾ ਨਹੀਂ ਕੰਗਨਾ ਨੇ ਕਿਉਂ ਏਨਾ ਕਮਲ ਮਾਰਿਆ ਅਤੇ ਮੇਰੇ ਬਾਰੇ ਕਿਹਾ ਕਿ ਮੈਂ ਸੌ ਰੁਪਿਆ ਲੈ ਕੇ ਧਰਨੇ ਵਿੱਚ ਆਈ ਹਾਂ। ਮੇਰੇ ਕੋਲ ਦਸ ਬਾਰਾਂ ਕਿੱਲੇ ਜ਼ਮੀਨ ਹੈ ਮੇਰੇ ਘਰੇ ਨਰਮਾ ਹੁੰਦਾ ਹੈ, ਕਣਕ ਝੋਨਾ ਹੁੰਦਾ ਹੈ ਮੈਂ ਕਿਸੇ ਸੌ ਰੁਪਏ ਤੋਂ ਕੀ ਲੈਣਾ ਜੋ ਅੱਜ ਸਨਮਾਨ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ।
