ਰਾਜਪੁਰਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੀਆਂ 117 ਬੋਤਲਾਂ ਸਣੇ 3 ਮੁਲਜ਼ਮ ਕਾਬੂ


ਰਾਜਪੁਰਾ ਥਾਣਾ ਸਿਟੀ ਦੀ ਪੁਲਿਸ ਵਲੋਂ ਵੱਖ-ਵੱਖ 3 ਨਾਕਿਆਂ ਉਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ 3 ਵਿਅਕਤੀਆਂ ਤੋਂ 117 ਬੋਤਲਾਂ ਸ਼ਰਾਬ ਬਰਾਮਦ ਕਰਕੇ ਐਕਸਾਈਜ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਗੁਰਪ੍ਰਤਾਪ ਸਿੰਘ ਐੱਸ.ਐਚ.ਓ ਨੇ ਦੱਸਿਆ ਕਿ ਰਾਜਪੁਰਾ ਪੁਲਿਸ ਪਾਰਟੀ ਵਲੋਂ ਵੱਖ-ਵੱਖ ਥਾਵਾਂ ਉਤੇ ਨਾਕਾਬੰਦੀ ਕਰਕੇ 26 ਬੋਤਲਾਂ ਰਾਇਲ ਸਟੈਗ ਚੰਡੀਗੜ੍ਹ ਮਾਰਕਾ, 9 ਬੋਤਲਾਂ ਮੋਟਾ ਸੰਤਰਾ ਪੰਜਾਬ ਮਾਰਕਾ ਅਤੇ 6 ਪੇਟੀਆ ਫਸਟ ਚੁਆਇਸ ਹਰਿਆਣਾ ਮਾਰਕਾ ਬਰਾਮਦ ਕੀਤੀਆਂ ਹਨ।