ਕਿਸਾਨ ਜਥੇਬੰਦੀਆਂ ਦੇ ਰਹੀਆਂ ਤਾਲੀਬਾਨੀ ਫਰਮਾਨ, ਇਹ ਹੁੰਦੇ ਕੌਣ ਨੇ ਸਾਡਾ ਬਾਈਕਾਟ ਕਰਨ ਆਲੇ- BJP ਆਗੂ ਸੁਰਜੀਤ ਜਿਆਣੀ


ਚੰਡੀਗੜ੍ਹ : ਖੇਤੀ ਕਾਨੂੰਨ ਨੂੰ ਰੱਦ ਕਰਨ ਲਈ ਦਿੱਲੀ ਡਟੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ ਹੈ। ਇਸ ‘ਤੇ ਬੀਜੇਪੀ ਆਗੂ ਸੁਰਜੀਤ ਜਿਆਣੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਬਾਈਕਾਟ ਕਰਨ ਵਾਲੇ ਕੌਣ ਹੰਦੇ ਹਨ। ਕਿਸਾਨ ਜਥੇਬੰਦੀਆਂ ਦੀ ਬਿੱਲੀ ਹੌਲੀ-ਹੌਲੀ ਥੈਲੀ ਵਿੱਚੋਂ ਬਾਹਰ ਆ ਰਹੀ ਹੈ, ਇਹ ਤਾਲੀਬਾਨੀ ਫਰਮਾਨ ਦੇ ਰਹੇ ਹਨ। ਇੰਨਾਂ ਦੀ ਮਨ ਵਿੱਚ ਡਰ ਬੈਠ ਗਿਆ ਹੈ ਕਿ ਉਹ ਕਿਸਾਨਾਂ ਨੂੰ ਝੂਠ ਬੋਲ ਕੇ ਦਿੱਲੀ ਮੋਰਚੇ ਉੱਤੇ ਲੈ ਕੇ ਗਏ ਹਨ ਕਿ ਤੁਹਾਡੀਆਂ ਜ਼ਮੀਨਾਂ ਖੁਸ ਜਾਣਗੀਆਂ ਤੇ ਕਾਰਪੋਰੇਟ ਘਰਾਣੇ ਤੁਹਾਡੀਆਂ ਜ਼ਮੀਨਂ ਤੇ ਕਬਜਾ ਕਰ ਲੈਣਗੇ। ਇਹ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਖੁਦ ਤਿੰਨ ਮਹੀਨੇ ਕਿਸਾਨਾਂ ਦੇ ਨਾਲ ਲੱਗਿਆ ਸੀ ਪਰ ਫਿਰ ਮੈਨੂੰ ਲੱਗਿਆ ਕਿ ਇੰਨਾਂ ਦੀ ਨੀਅਤ ਮਸਲੇ ਨੂੰ ਹੱਲ ਕਰਨ ਦੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੱਲ ਕਰਨਾਲ ਵਿੱਚ ਬੀਜੇਪੀ ਦਾ ਵਿਰੋਧ ਕਰਨਾ ਬਹੁਤ ਗਲਤ ਹੈ। ਲੋਕਤੰਤਰ ਸਾਰਿਆਂ ਲ਼ਈ ਹੈ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਇਹ ਸਾਨੂੰ ਲੋਕਾਂ ਵਿੱਚ ਆਪਣੀ ਗੱਲ ਰੱਖਣ ਤੋਂ ਰੋਕ ਰਹੇ ਹਨ। ਸਾਨੂੰ ਵੀ ਪੰਜਾਬ ਵਿੱਚ ਆਪਣੀ ਗੱਲ ਰਖਣ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ: BJP ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦਾ ਸਮਾਜਿਕ ਬਾਈਕਾਟ ਤੇ ਪੰਜਾਬ ‘ਚ ਦਾਖਲੇ ਦਾ ਵਿਰੋਧ ਕਰਨ ਦਾ ਐਲਾਨ

ਉਨ੍ਹਾਂ ਕਿਹਾ ਕਿ ਇਹ ਕਾਨੂੰਨ 20 ਸਾਲ ਪਹਿਲਾਂ ਆ ਜਾਣਾ ਚਾਹੀਦਾ ਸੀ ਤਾਂਕਿ ਉਹ ਫਸਲੀ ਚੁੱਕਰ ਤੋਂ ਨਿਕਲ ਕੇ ਤਰੱਕੀ ਵੱਲ ਜਾ ਸਕੀਏ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨੇ ਦਿੱਲੀ ਰਹਿ ਤੇ ਪੀਐੱਮ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਨਾਲ ਗੱਲਬਾਤ ਹੋਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਕਿਸਾਨ ਹਿੱਤ ਵਿੱਚ ਹਨ। ਉਹ ਕਿਸਾਨ ਜਥੇਬੰਦੀਆਂ ਨੂੰ ਸੁਨੇਹਾ ਪਹੁੰਚਾ ਦੇਣ ਕਿ ਜਿਹੜੀ ਚੰਗੀ ਪ੍ਰਪੋਜਲ ਦੇਣ ਤੇ ਉਹ ਜ਼ਰੂਰ ਵਿਚਾਰ ਕਰਨਗੇ। ਪਰ ਕਿਸਾਨ ਆਗੂ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ।