
ਅੱਜ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਦਾ 41ਵਾਂ ਦਿਨ ਹੈ। ਟਿਕਰੀ ਬਾਰ਼ਡਰ ਤੇ ਵਰ੍ਹਦੇ ਮੀਂਹ ਵਿੱਚ ਵੀ ਕਿਸਾਨਾਂ ਨੇ ਨੰਗੇ ਧੜ ਪ੍ਰਦਰਸ਼ਨ ਕੀਤਾ। ਠੰਢ ਤੇ ਮੀਂਹ ਦੀ ਪਰਵਾਹ ਕੀਤੇ ਬਿਨਾਂ ਨੇ ਸਾਬਕਾ ਫੌਜੀਆਂ, ਨੌਜਵਾਨ ਤੇ ਬਜ਼ਰੁਗ ਕਿਸਾਨਾਂ ਨੇ ਬਿਨਾਂ ਕੱਪੜਿਆਂ ਤੇ ਰੋਸ ਮਾਰਚ ਕੱਢਿਆ। ਕਿਸਾਨਾਂ ਦੇ ਇਹ ਹੌਂਸਲੇ ਤੇ ਜ਼ਜਬੇ ਨੂੰ ਦੇਖ ਕੇ ਸਥਾਨਕ ਨਿਵਾਸੀ ਵੀ ਹੈਰਾਨ ਰਹਿ ਗਏ। ਠੰਢ ਲੋਕੀ ਰਜਾਈਆਂ ਵਿੱਚੋਂ ਨਹੀਂ ਨਿਕਲਦੇ ਪਰ ਇਹ ਪੰਜਾਬ ਤੋਂ ਆਏ ਕਿਸਾਨ ਬਿਨਾਂ ਕੱਪੜਿਆਂ ਦੇ ਹੀ ਪ੍ਰਦਰਸ਼ਨ ਕਰੀ ਜਾਂਦੇ ਹਨ।
