
ਰਨਾਲਾ : ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿੰਡ ਰਸੂਲਪੁਰ, ਫਰਵਾਹੀ ਤੇ ਧਨੌਲਾ ਤੋਂ ਦਿੱਲੀ ਤੱਕ ਟਰੈਕਟਰ ਬੈਕ ਗੇਅਰ ਪਾ ਕੇ ਜਾ ਰਹੇ ਹਨ। ਟੈਰਕਟਰ ਚਾਲਕ ਗੁਰਚਰਨ ਸਿੰਘ ਚੰਨਾ ਨੇ ਕਿਹਾ ਕਿ ਉਹ ਮੋਦੀ ਸਰਕਾਰ ਵੱਲੇਂ ਲਿਆਂਦੇ ਤਿੰਨ ਖੇਤੀ ਕਾਨੂੰਨ ਦੇ ਰੋਸ ਵਜੋਂ ਧੌਲਨਾ ਤੋਂ ਬੈਕ ਗੇਅਰ ਵਿੱਚ ਟਰੈਕਟਰ ਚਲਾ ਕੇ ਦਿੱਲੀ ਅੰਨਦੋਲਨ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਮੰਗ ਹੀ ਨਹੀਂ ਤਾਂ ਸਰਕਾਰ ਮਜਬੂਰਨ ਕਿਉਂ ਇਹ ਉਨ੍ਹਾਂ ਤੇ ਥੋਪਣਾ ਚਾਹੁੰਦੀ ਹੈ। ਉਹ ਲੋਕਾਂ ਨੂੰ ਨਿਵੇਕਲੇ ਢੰਗ ਨਾਲ ਸੁਨੇਹਾ ਦੇਣ ਲਈ ਪ੍ਰਦਰਸ਼ਨ ਦਾ ਇਹ ਤਰੀਕਾ ਆਪਨਾਇਆ ਹੈ। ਇਸਦੇ ਨਾਲ ਹੀ ਪਿੰਡ ਰਸੂਲਪੁਲ ਤੇ ਫਰਵਾਹੀ ਤੋਂ ਵੀ ਬੈਕ ਗੇਅਰ ਵਿੱਚ ਟਰੈਕਟਰ ਦਿੱਲੀ ਨੂੰ ਮਾਰਚ ਕਰ ਰਹੇ ਹਨ।
