ਗੁਰਦਾਸਪੁਰ ਦੇ ਨੌਜਵਾਨ ਦੀ ਅੱਗ ਲੱਗਣ ਕਾਰਨ ਇਟਲੀ ‘ਚ ਹੋਈ ਮੌਤ


ਇਟਲੀ ਦੇ ਸ਼ਹਿਰ ਗ੍ਰੇਸ਼ੀ ਵਿੱਚ ਗੁਰਾਸਪੁਰ ਦੇ ਨੌਜਵਾਨ ਫਾਰਮ ਹਾਊਸ ਵਿੱਚ ਅਚਾਨਕ ਲੱਗੀ ਅੱਗ ਕਾਰਨ ਮੌਤ ਹੋ ਗਈ ਹੈ। ਗੁਰਦਾਸਪੁਰ ਦੇ ਪਿੰਡ ਭੱਟੀਆ ਦਾ 32 ਸਾਲਾ ਨੋਜਵਾਨ ਸੁਖਜਿੰਦਰ ਸਿੰਘ ਪਿਛਲੇ 3 ਸਾਲਾਂ ਤੋਂ ਘਰ ਦੀ ਗਰੀਬੀ ਮਿਟਾਉਣ ਅਤੇ ਗੁਜ਼ਾਰਾ ਤੋਰਨ ਲਈ ਵਿਦੇਸ਼ ਵਿੱਚ ਕੰਮ ਕਰਨ ਗਿਆ ਸੀ। ਤਿੰਨ ਭੈਣਾਂ ਦਾ ਇੱਕ ਭਰਾ ਪਿਛਲੇ ਤਿੰਨ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਇਸਦਾ ਇੱਕ ਛੋਟਾ ਬੇਟਾ ਵੀ ਹੈ। ਜਦ ਹੀ ਇਸ ਖ਼ਬਰ ਦੀ ਖ਼ਬਰ ਮਿਲੀ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।