ਦਿੱਲੀ ਮੋਰਚੇ ਤੋਂ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਵਾਪਰਿਆ ਹਾਦਸਾ, 4 ਕਿਸਾਨਾਂ ਨੇ ਮੌਕੇ ‘ਤੇ ਹੀ ਤੋੜਿਆ ਦਮ, 8 ਜ਼ਖਮੀ


ਦਿੱਲੀ ਮੋਰਚੇ ਤੋਂ ਪਰਤ ਰਹੇ ਪੰਜਾਬ ਦੇ ਕਿਸਾਨ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਨ। ਦੋ ਥਾਈਂ ਵਾਪਰੇ ਇਸ ਹਾਦਸੇ ਕਾਰਨ ਚਾਰ ਕਿਸਾਨਾਂ ਤੇ 8 ਜਾਣੇ ਜਖ਼ਮੀ ਹੋਏ ਹਨ। ਪਹਿਲਾ ਸੜਕ ਹਾਦਸਾ ਮੁਹਾਲੀ ‘ਚ ਦੇਰ ਰਾਤ ਵਾਪਰਿਆ। ਕਿਸਾਨਾਂ ਦੇ ਵਾਹਨ ਦੀ ਟਰੱਕ ਨਾਲ ਟੱਕਰ ਹੋਈ। ਜਿਸ ਕਾਰਨ 2 ਕਿਸਾਨਾਂ ਨੇ ਮੌਕੇ ‘ਤੇ ਹੀ ਦਮ ਤੋੜਿਆ ਤੇ 6 ਜ਼ਖਮੀ ਹੋਏ। ਮੁਹਾਲੀ ਫੇਜ਼ 6 ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਪਰਤ ਰਹੇ ਸੀ।

ਦੂਜਾ ਹਾਦਸਾ ਕਰਨਾਲ ਵਿੱਚ ਵਾਪਰਿਆ ਹੈ। ਇਸ ਭਿਆਨਕ ਹਾਦਸੇ ਵਿੱਚ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਵੱਜੀ। ਹਾਦਸੇ ‘ਚ ਦੋ ਕਿਸਾਨਾਂ ਦੀ ਮੌਤ ਤੇ ਦੋ ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਕਿਸਾਨ ਪਟਿਆਲਾ ਤੋਂ ਦਿੱਲੀ ਮੋਰਚੇ ‘ਚ ਪਹੁੰਚੇ ਸਨ।