ਦਿੱਲੀ ਮੋਰਚੇ ‘ਚ ਕਿਸਾਨਾਂ ਵੱਲੋਂ ਹਾਈਵੇ ‘ਤੇ ਸਬਜ਼ੀਆਂ ਲਗਾਉਣੀਆਂ ਸ਼ੁਰੂ, ਬੋਲੇ ਹੁਣ ਨਹੀਂ ਮੁੜਦੇ, ਦੇਖੋ Video


ਨਵੀਂ ਦਿੱਲੀ : ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਪੱਕੇ ਡੇਰੇ ਲਗਾ ਲਏ ਹਨ। ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ। ਹੁਣ ਤਾਂ ਕਿਸਾਨਾਂ ਨੇ ਹਾਈਵੇ ਉੱਤੇ ਸਬਜ਼ੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੀ ਹਾਂ ਅਜਿਹੀ ਹੀ ਇੱਕ ਵੀੀਡੀਓ ਪੰਜਾਬੀ ਗਾਇਕ ਗਿੱਪੀ ਕਰੇਵਾਲ ਨੇ ਆਪਣੇ ਫੇਸਬੁਕ ਅਕਾਉਂਟ ਵਿੱਚ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਕਿਸਾਨ ਸੜਕ ਹਾਈਵੇਅ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ ਨੂੰ ਖੇਤੀ ਲਈ ਤਿਆਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੈਥੇ, ਮੂਲੀ ਲਗਾਉਣੇ। ਗੋਭੀ ਤੇ ਵਿਆਜ ਦੀ ਪਨੀਰੀ ਵੀ ਲਗਾਉਣੀ ਹੈ। ਹਾਈਵੇ ਦੇ ਧੁਰ ਤੱਕ ਉਹ ਸਬਜੀਆਂ ਲਗਾਉਣ ਤਿਆਰੀ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਵੀਡੀਓ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਵੱਖ ਵੱਖ ਸੀਮਾਵਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 15 ਵਾਂ ਦਿਨ ਹੈ। ਕੱਲ੍ਹ, ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਭੇਜੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।